ਪੰਜਾਬੀ ਸਾਹਿਤ ਸਭਾ (ਰਜਿ:) ਪਟਿਆਲਾ ਦਾ ਸੰਖੇਪ ਇਤਿਹਾਸ
ਪੰਜਾਬੀ ਸਾਹਿਤ ਸਭਾ (ਰਜਿ), ਪਟਿਆਲਾ 1949 ਵਿੱਚ ਹੋਂਦ ਵਿੱਚ ਆਈ ਸੀ। ਪਟਿਆਲਾ ਸ਼ਹਿਰ ਨੂੰ ਸਾਹਿਤਕ ਸਰਗਰਮੀਆਂ ਦਾ ਮੁੱਖ ਬਣਾਉਣ ਵਿੱਚ ਇਸ ਦਾ ਵਿਸ਼ੇਸ਼ ਹੱਥ ਰਿਹਾ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਦੇ ਮੁੱਖ ਮੰਤਵ ਨਾਲ ਪਟਿਆਲੇ ਕੇ ਕੁਝ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੇ ਯਤਨਾਂ ਸਦਕਾ ਪੰਜਾਬੀ ਸਾਹਿਤ ਸਭਾ ਦੇ ਨਾਂ ਹੇਠ 1951-52 ਵਿੱਚ ਜਸਵੰਤ ਸਿੰਘ ਵੰਤਾ ਜੀ ਦੀ ਦੁਕਾਨ ਅਤੇ ਬਾਰਾਂਦਰੀ ਬਾਗ ਵਿਖੇ ਸਾਹਿਤਕ ਇੱਕਤਰਤਾਵਾ ਹੋਣ ਲੱਗੀਆਂ, ਜਿਸ ਵਿੱਚ ਪੰਜਾਬੀ ਲੇਖਕਾਂ ਤੋ ਇਲਾਵਾ ਹਿੰਦੀ ਅਤੇ ਉਰਦੂ ਦੇ ਸਾਹਿਤਕਾਰ ਵੀ ਸ਼ਮੂਲੀਅਤ ਕਰਦੇ ਸਨ। 1959 ਈ. ਵਿੱਚ ਕੁਝ ਉੱਦਮੀ ਪੰਜਾਬੀ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ਸਭਾ ਅਤੇ ਪਟਿਆਲਾ ਦੇ ਨਾਂ ਹੇਠ ਸੰਸਥਾ ਦਾ ਪੁਨਰਗਠਨ ਕੀਤਾ। ਇਸ ਸੰਸਥਾ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵੱਧ ਤੋਂ ਵੱਧ ਵਿਕਾਸ ਕਰਨ ਲਈ ਪੰਜਾਬੀ ਵਿੱਚ ਸਾਹਿਤ ਰੁਚੀ ਵਿੱਚ ਰੱਖਣ ਵਾਲੇ ਪੰਜਾਬੀ ਸਾਹਿਤ ਦੇ ਭਵਿੱਖ ਨਿਰਮਾਤਾ, ਨਵੇਂ ਪੁੰਗਰ ਰਹੇ ਲੇਖਕਾਂ ਨੂੰ ਸਾਹਿਤ ਦੀ ਹਰ ਵਿਧਾ ਬਾਰੇ ਯੋਗ ਤੇ ਸਾਰਥਕ ਸੇਧ ਦੇਣੀ ਤੇ ਪੁਰਾਣੇ ਤੇ ਸਥਾਪਤ ਲੇਖਕਾਂ ਦਾ ਮਾਣ-ਸਨਮਾਨ ਕਰਨਾ ਆਦਿ ਸੀ। 1949 ਤੋਂ ਲੈ ਕੇ ਦਸੰਬਰ 2006 ਤੱਕ ਪਿਛਲੇ ਲਗਭਗ 57 ਸਾਲਾਂ ਤੋˆ ਸਭਾ ਆਪਣੇ ਮਿੱਥੇ ਉਦੇਸ਼ਾਂ ਤੇ ਚਲ ਰਹੀ ਹੈ ਅਤੇ ਕਾਮਯਾਬ ਵੀ ਰਹੀ ਹੈ। ਸਭਾ ਦੇ ਪੰਜਾਬੀ ਸਾਹਿਤ ਪ੍ਰਤੀ ਸਾਰਥਕ ਯੋਗਦਾਨ ਕਾਰਨ ਪੰਜਾਬ ਸਰਕਾਰ ਵੱਲੋˆ 1979 ਵਿੱਚ ਸਭਾ ਨੂੰ ਰਜਿਸਟਰਡ ਕਰਕੇ ਸਰਕਾਰੀ ਮਾਨਤਾ ਦਿੱਤੀ ਗਈ। ਪੰਜਾਬੀ ਦੇ ਕਈ ਸਿਰਕੱਢ ਲੇਖਕਾਂ ਦੀ ਛਤਰ-ਛਾਇਆ ਹੇਠ ਇਹ ਸਭਾ ਵਧੀ ਫੁੱਲੀ ਅਤੇ ਆਪਣੇ ਉਦੇਸ਼ਾਂ ਵਿੱਚ ਕਾਮਯਾਬ ਹੁੰਦੀ ਰਹੀ। 1959 ਵਿੱਚ ਸਭਾ ਦੇ ਪਹਿਲੇ ਪ੍ਰਧਾਨ ਡਾ. ਗੁਰਚਰਨ ਸਿੰਘ ਅਤੇ ਜਨਰਲ ਸਕੱਤਰ ਜਗਦੀਸ਼ ਅਰਮਾਨੀ ਸਨ। ਰਣਜੀਤ ਕੰਵਰ (ਲੰਡਨ) ਸਕੱਤਰ, ਦਰਸ਼ਨ ਸਿੰਘ ਅਵਾਰਾ ਅਤੇ ਪ੍ਰੋ ਸ਼ੇਰ ਸਿੰਘ ਗੁਪਤਾ ਉਪ ਪ੍ਰਧਾਨ ਬਣੇ। ਗੁਰਚਰਨ ਰਾਮਪੁਰੀ, ਕ੍ਰਿਸ਼ਨ ਅਸ਼ਾਂਤ, ਨਵਤੇਜ ਭਾਰਤੀ, ਕੰਵਰ ਚੋਹਾਨ (ਨਾਭਾ) ਆਦਿ ਵੀ ਕਾਰਜਕਾਰਨੀ ਵਿੱਚ ਸ਼ਾਮਲ ਸਨ। ਹੌਲੀ-ਹੌਲੀ ਇਸ ਸਭਾ ਦੀਆਂ ਮੁੱਢਲੀਆਂ ਇਕੱਤਰਤਾਵਾਂ ਵਿੱਚ ਡਾ. ਅੱਤਰ ਸਿੰਘ, ਡਾ. ਸੁਰਜੀਤ ਸਿੰਘ ਸੇਠੀ, ਡਾ. ਜਸਬੀਰ ਸਿੰਘ ਆਹਲੂਵਾਲੀਆ, ਪ੍ਰੋ. ਗੁਲਵੰਤ ਸਿੰਘ, ਡਾ. ਕੁਲਬੀਰ ਸਿੰਘ ਕੰਗ, ਡਾ. ਟੀ.ਆਰ. ਵਿਨੋਦ, ਡਾ. ਧਰਮਪਾਲ ਸਿੰਗਲਾ, ਡਾ. ਤਰਲੋਕ ਸਿੰਘ ਆਨੰਦ, ਕਿਸ਼ਨ ਮਦਹੋਸ਼, ਸੂਬਾ ਸਿੰਘ, ਡਾ. ਗੁਰਬਚਨ ਸਿੰਘ ਰਾਹੀ, ਡਾ. ਗੋਬਿੰਦ ਸਿੰਘ ਲਾਂਬਾ, ਪ੍ਰੋ. ਸ. ਸੋਜ਼, ਰਮੇਸ਼ ਚੌˆਦਵੀ, ਸ਼ਮਸ਼ੇਰ ਸਿੰਘ ਸਰੋਜ ਆਦਿ ਲੇਖਕ ਤੇ ਵਿਦਵਾਨ ਸ਼ਾਮਲ ਹੋਣ ਲੱਗੇ। ਇਸ ਦੇ ਪਲੇਠੇ ਪ੍ਰਧਾਨ ਡਾ. ਗੁਰਚਰਨ ਸਿੰਘ ਤੋਂ ਲੈ ਕੇ ਹੁਣ ਤੱਕ ਡਾ. ਅੱਤਰ ਸਿੰਘ, ਡਾ. ਜਸਬੀਰ ਸਿੰਘ ਆਹਲੂਵਾਲੀਆ, ਪ੍ਰਿੰ. ਸੰਤ ਸਿੰਘ ਸੇਖੋਂ, ਸ੍ਰੀ ਗੁਰਮੇਲ ਸਿੰਘ ਦਰਦੀ, ਡਾ. ਸੁਰਜੀਤ ਸਿੰਘ ਸੇਠੀ, ਸ੍ਰ. ਸੂਬਾ ਸਿੰਘ, ਸ੍ਰੀ ਓ.ਪੀ. ਆਨੰਦ, ਪ੍ਰੋ ਕੁਲਵੰਤ ਸਿੰਘ ਗਰੇਵਾਲ, ਡਾ. ਗੁਰਬਰਨ ਸਿੰਘ ਰਾਹੀ, ਹਰਚਰਨ ਸਿਘ ਕੈਂਬਲਪੁਰੀ ਅਤੇ ਜਗਦੀਸ਼ ਅਰਮਾਨੀ ਆਦਿ ਸਮੇਂ-ਸਮੇਂ ਸਭਾ ਦੇ ਪ੍ਰਧਾਨ ਰਹੇ ਅਤੇ ਸਭਾ ਦੀ ਯੋਗ ਅਗਵਾਈ ਕਰਦੇ ਰਹੇ। ਸਭਾ ਦੇ ਵਰਤਮਾਨ ਪ੍ਰਧਾਨ ਪ੍ਰਿੰ. ਮੋਹਨ ਸਿੰਘ ਪ੍ਰੇਮ ਜੁਲਾਈ 1999 ਤੋˆ ਸਭਾ ਦੀਆਂ ਗਤੀਵਿੱਧੀਆ ਨਿਰੰਤਰ ਉਸਾਰੂ ਢੰਗ ਨਾਲ ਚਲਾਉਂਦੇ ਆ ਰਹੇ ਹਨ। ਇਨ੍ਹਾਂ ਦੀ ਸੁਚੱਜੀ ਅਗਵਾਈ ਹੇਠ ਸਭਾ ਆਪਣੇ ਸਾਹਿਤ ਕਾਰਜ ਤਨਦੇਹੀ ਨਾਲ ਨਿਭਾ ਰਹੀ ਹੈ। ਸਭਾ ਹੁਣ ਤੱਕ ਪੰਜਾਬ ਦੇ ਲਗਭਗ ਨਾਮਵਰ ਲਖੇਕਾਂ ਦਾ ਸਨਮਾਨ ਅਤੇ 150 ਤੋਂ ਉੱਪਰ ਪੁਸਤਕਾਂ ਰੀਲੀਜ਼ ਕਰ ਚੁੱਕੀ ਹੈ। ਪਟਿਆਲੇ ਵਿਖੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਰਾਉਣ, 1967 ਦਾ ਪੰਜਾਬੀ ਭਾਸ਼ਾ ਐਕਟ ਪਾਸ ਕਰਵਾਉਣ, ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਆਈ.ਏ.ਐਸ.ਅਫਸਰ ਦੀ ਜਗ੍ਹਾਂ ਵਿਭਾਗ ਦੇ ਕਿਸੇ ਸੀਨੀਅਰ ਅਧਿਕਾਰੀ ਨੁੰ ਨਿਯੁਕਤ ਕਰਨ ਆਦਿ ਵੱਖ-ਵੱਖ ਕਾਰਜ ਸਭਾ ਵੱਲੋˆ ਮਤੇ ਪਾਸ ਕਰ ਅਤੇ ਕਰਵਾ ਕੇ ਵਫਦ ਰਾਹੀਂ ਮਿਲ ਕੇ, ਪ੍ਰੈਸ ਰਾਹੀ ਜ਼ੋਰ ਪਵਾ ਕੇ ਕਰਵਾਏ ਜਾਂਦੇ ਰਹੇ ਤੇ ਆਪਣੇ ਮੰਤਵਾਂ ਵਿੱਚ ਕਾਮਯਾਬ ਵੀ ਹੁੰਦੀ ਰਹੀ ਹੈ। ਸਭਾ ਵੱਲੋˆ ਹਰ ਦੋ ਸਾਲ ਬਾਅਦ ਲੋਕਤੰਤਰੀ ਢੰਗ ਨਾਲ ਚੋਣ ਕਰਵਾਈ ਜਾਂਦੀ ਹੈ ਤੇ ਸਾਹਿਤਕ ਗਤੀਵਿਧੀਆਂ ਨੂੰ ਤਨ-ਮਨ ਤੇ ਧਨ ਨਾਲ ਚਲਾਉਣ ਦੇ ਇੱਛੁਕ ਸਾਹਿਤਕਾਰਾਂ ਨੂੰ ਸਭਾ ਦੀ ਚੋਣ ਵਿੱਚ ਹਿੱਸਾ ਪਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਜੁਲਾਈ 1999 ਵਿੱਚ ਸ਼੍ਰੀ ਜਗਦੀਸ਼ ਅਰਮਾਨੀ ਜੋ ਸਭਾ ਦੇ ਉਸ ਸਮੇਂ ਪ੍ਰਧਾਨ ਸਨ, ਦੇ ਅਚਾਨਕ ਅਕਾਲ ਚਲਾਣੇ ਕਾਰਨ ਸਰਬਸੰਮਤੀ ਨਾਲ ਪ੍ਰਿੰ. ਮੋਹਨ ਸਿੰਘ ਪ੍ਰੇਮ ਹੋਰਾਂ ਨੂੰ ਪ੍ਰਧਾਨ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਸ਼੍ਰੀ ਜਗਦੀਸ਼ ਅਰਮਾਨੀ ਜੋ ਸਭਾ ਦੇ ਪਲੇਠੇ ਜਨਰਲ ਸਕੱਤਰ ਵੀ ਸਨ, ਆਪਣੀ ਜ਼ਿੰਦਗੀ ਸਾਹਿਤ ਸਭਾ ਦੇ ਵਿਕਾਸ ਵਿੱਚ ਤਨਦੇਹੀ ਨਾਲ ਹਿੱਸਾ ਪਾਇਆ ਤੇ ਅੰਤਲੇ ਸਮੇਂ ਤੱਕ ਸਭਾ ਨਾਲ ਜੁੜੇ ਰਹੇ। ਉਨ੍ਹਾਂ ਦੀ ਮੌਤ ਉਪਰੰਤ ਸਭਾ ਦੇ ਪ੍ਰਿੰ. ਮੋਹਨ ਸਿੰਘ ਪ੍ਰੇਮ ਜੀ ਨੇ ਅਰਮਾਨੀ ਜੀ ਦੇ ਉਸਾਰੂ ਸਾਹਿਤਕ ਕਾਰਜਾਂ ਨੂੰ ਅੱਗੇ ਤੋਰਿਆ ਅਤੇ ਸਰਬਸੰਮਤੀ ਨਾਲ ਲਗਾਤਾਰ ਸਭਾ ਦੀਆਂ ਹੋਈਆਂ ਚਾਰ ਚੋਣਾਂ ਵਿੱਚ ਪ੍ਰਧਾਨ ਚੁਣੇ ਗਏ। ਪਹਿਲੇ ਦੋ ਸਾਲ ਸਭਾ ਦੇ ਪੁਰਾਣੇ ਸ਼੍ਰੀ ਅਵੱਲ ਸਰਹੱਦੀ ਜਨਰਲ ਸਕੱਤਰ ਤੇ ਇੰਜ: ਚਰਨਜੀਤ ਸਿੰਘ ਚੱਢਾ ਵਿੱਤ ਸਕੱਤਰ ਸਨ ਅਤੇ 2001 ਤੋਂ ਸ਼੍ਰੀ ਹਰਸ਼ਰਨ ਸ਼ਰੀਫ ਨੇ ਚਾਰ ਸਾਲ ਜਨਰਲ ਸਕੱਤਰ ਦੀ ਸੇਵਾ ਪੂਰਨ ਸਫਲਤਾ ਨਾਲ ਨਿਭਾਈ। ਇਸ ਵੇਲੇ ਪ੍ਰੋ. ਕਿਰਪਾਲ ਸਿੰਘ ਕਸੇਲ ਦੀ ਸਰਪ੍ਰਸਤੀ ਪ੍ਰਾਪਤ ਹੈ ਪ੍ਰੋ. ਸ. ਸੋਜ਼, ਡਾ. ਗੁਰਬਚਨ ਸਿੰਘ ਰਾਹੀ, ਡਾ. ਹਰਜਿੰਦਰਪਾਲ ਸਿੰਘ ਵਾਲੀਆ, ਡਾ. ਹਰਜੀਤ ਸਿੰਘ ਸੱਧਰ ਅਤੇ ਸ਼੍ਰੀ .ਨਵੀਲ ਕਮਲ, ਡਾ. ਸਿੰਘ ਆਨੰਦ, ਡਾ. ਕੁਲਦੀਪ ਸਿੰਘ ਧੀਰ ਦਾ ਸਲਾਹਕਾਰ ਬੋਰਡ ਦੀ ਸੁਚੱਜੀ ਅਗਵਾਈ ਕਰ ਰਿਹਾ ਹੈ। ਪ੍ਰਿੰ. ਮੋਹਨ ਸਿੰਘ ਪ੍ਰੇਮ ਜੀ ਹੋਰਾਂ ਦੇ ਜੁਲਾਈ 1999 ਤੋˆ ਹੁਣ ਤੱਕ ਦੀ ਕਾਰਜਕਾਲ ਦੌਰਾਨ ਸਭਾ ਲਗਭਗ 75 ਦੇ ਕਰੀਬ ਛੋਟੇ-ਵੱਡੇ ਸਾਹਿਤਕ ਸਮਾਗਮ ਆਯੋਜਿਤ ਕਰ ਚੁੱਕੀ ਹੈ। ਮਾਸਿਕ ਸਾਹਿਤਕ ਇੱਕਤਰਤਾਵਾਂ ਤੋ ਇਲਾਵਾ ਨਿੱਜੀ ਤੌਰ ਤੇ ਭਾਸ਼ਾ ਵਿਭਾਗ ਪੰਜਾਬ, ਨਾਰਥ ਜ਼ੋਨ ਕਲਚਰਲ ਸੈਂਟਰ, ਸਾਵਣ ਕਵੀ ਦਰਬਾਰ,ਬਸੰਤ ਕਵੀ ਦਰਬਾਰ, ਕਹਾਣੀ ਦਰਬਾਰ ਮਿੰਨੀ ਕਹਾਣੀ ਸਮਾਗਮ, ਪੁਸਤਕ ਰੀਲੀਜ਼ ਅਤੇ ਗੋਸ਼ਟੀਆਂ, ਰੂਬਰੂ ਸਮਾਗਮ ਅਤੇ ਯਾਦਗਾਰੀ ਸਮਾਗਮ ਆਦਿ ਕਰਵਾਏ ਗਏ ਹਨ। ਸਭਾ ਦੇ ਪ੍ਰਤੀਬੱਧ ਅਹੁੱਦੇਦਾਰ ਤੇ ਲੇਖਕ ਸਰਵ ਸ਼੍ਰੀ ਜਗਦੀਸ਼ ਅਰਮਾਨੀ, ਰਮੇਸ਼ ਚੌਂਦਵੀ, ਇੰਜ. ਚਰਨਜੀਤ ਸਿੰਘ ਚੱਢਾ, ਡਾ. ਈਸ਼ਰ ਸਿੰਘ ਤਾਂਘ ਤੇ ਅਚਾਨਕ ਅਕਾਲ ਚਲਾਣਾਂ ਕਰਕੇ ਉਨ੍ਹਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਗਏ। ਉਪਰੋਕਤ ਲੇਖਕਾਂ ਦੀਆਂ ਪਤਨੀਆਂ ਨੂੰ ਇਨ੍ਹਾਂ ਸਖਸ਼ੀਅਤਾਂ ਦੇ ਯੋਗਦਾਨ ਕਾਰਨ ਸਨਮਾਨਤ ਕੀਤਾ ਗਿਆ। ਡਾ. ਗੁਰਚਰਨ ਸਿੰਘ ਔਲਖ,ਚੰਦਨ ਨੇਗੀ, ਬਚਿੰਤ ਕੌਰ, ਜਸਵੰਤ ਸਿੰਘ ਵਿਰਦੀ, ਡਾ. ਅਮਰਜੀਤ ਕੌਰ, ਪ੍ਰੀਤ ਮਹਿੰਦਰ ਸੇਖੋਂ, ਡਾ. ਸ਼ਿਆਮ ਸੁੰਦਰ ਦੀਪਤੀ, ਕਰਮਵੀਰ ਸਿੰਘ,ਡਾ. ਗੁਰਦੇਵ ਸਿੰਘ ਚੰਦੀ, ਪੱਤਰਕਾਰ ਅਵਤਾਰ ਸਿੰਘ ਗੈਰਤ, ਪੱਤਰਕਾਰ ਜਸਵਿੰਦਰ ਸਿੰਘ ਦਾਖਾ ਪੱਤਰਕਾਰ ਰਾਜੂ ਤਿੱਮਰਹਰਨ, ਰਾਜਿੰਦਰ ਕੌਰ ਵੰਤਾ, ਪ੍ਰਵਾਸੀ ਕਵੀ ਸਰਵਨ ਸਿੰਘ ਖਹਿਰਾ (ਸਿੰਗਾਪੁਰ), ਕ੍ਰਿਪਾਲ ਕਜ਼ਾਕ, ਪ੍ਰੋ. ਸ. ਸੋਜ਼, ਪ੍ਰੇਮ ਗੋਰਖੀ, ਡਾ. ਕਰਤਾਰ ਸਿੰਘ ਸੂਰੀ, ਪ੍ਰੋ. ਕ੍ਰਿਪਾਲ ਸਿੰਘ ਕਸੇਲ, ਡਾ. ਮਦਨ ਲਾਲ ਹਸੀਜਾ, ਮੋਹਨ ਸਿੰਘ ਤੀਰ, ਸਟੇਜੀ ਕਵੀ ਕੁਲਵੰਤ ਸਿੰਘ ਆਨੰਦ, ਪ੍ਰੀਤਮ ਸਿੰਘ ਪੰਛੀ, ਰਣਧੀਰ ਸਿੰਘ ਨਿਉਯਾਰਕ ਆਦਿ ਲੇਖਕਾਂ/ਸ਼ਖਸੀਅਤਾਂ ਦੇ ਸਨਮਾਨ ਲਈ ਨੂੰ ਸਨਮਾਨ ਸਮਾਰੋਹ ਅਤੇ ਰੂਬਰੂ ਸਮਾਗਮ ਆਯੋਜਿਤ ਕੀਤੇ ਗਏ। ਕਈ ਪੁਰਾਣੇ/ਨਵੇਂ ਲੇਖਕਾਂ ਦੀਆਂ ਪੁਸਤਕਾਂ ਰੀਲੀਜ਼ ਕੀਤੀਆਂ ਗਈਆਂ ਅਤੇ ਕਈਆਂ ਤੇ ਗੋਸ਼ਟੀ ਕਰਵਾਈਆ ਗਈਆਂ ਜਿਨ੍ਹਾਂ ਵਿੱਚ ਸ਼੍ਰੀ ਜਗਦੀਸ਼ ਅਰਮਾਨੀ ਦੀ ਮੌਤ ਉਪਰੰਤ ਛਪਿਆ ਕਹਾਣੀ ਸੰਗ੍ਰਹਿ‘‘ਰੁਪਏ ਦਾ ਕੱਦ’’ ਹਰਪ੍ਰੀਤ ਸਿੰਘ ਰਾਣਾ ਦਾ ਮਿੰਨੀ ਕਹਾਣੀ ਸੰਗ੍ਰਹਿ‘‘ ਚੌਥਾ ਮਹਾਂ ਯੁੱਧ’’ ਅਤੇ ਸੰਪਾਦਕ ‘‘ ਮਿੰਨੀ ਕਹਾਣੀ ਸੰਗ੍ਰਹਿ’’, ‘‘ਪੰਜਾਬੀ ਦੀਆਂ ਸਰਵੋਤਮ ਮਿੰਨੀ ਕਹਾਣੀਆਂ’’, ਪ੍ਰਿੰ. ਮੋਹਨ ਸਿੰਘ ਪ੍ਰੇਮ ਦਾ ਨਾਵਲਾਂ ‘‘ਦਿਲ ਟੋਟੇ ਟੋਟੇ’’ ਪ੍ਰੀਤਮ ਸਿੰਘ ਜੱਗੀ ਦਾ ਕਾਵਿ ਸੰਗ੍ਰਹਿ ‘‘ਰਤਨ ਤਜੌਰੀ’’ ਅਵੱਲ ਸਰਹਦੀ ਦਾ ਮਿੰਨੀ ਕਹਾਣੀ ਸੰਗ੍ਰਹਿ ‘ਖਬਰਨਾਮਾ’, ਡਾ. ਗੁਰਬਚਨ ਸਿੰਘ ਰਾਹੀ ਦਾ ਕਾਵਿ ਸੰਗ੍ਰਹਿ‘‘ਕੁਝ ਗੱਲਾਂ’’, ਰਾਜਿੰਦਰ ਕੌਰ ਵੰਤਾ ਦਾ ਮਿੰਨੀ ਕਹਾਣੀ ‘ਮਸੀਹ ਲਟਕਦਾ ਰਿਹਾ’, ਚੰਦਨ ਨੇਗੀ ਦਾ ਨਾਵਲ ‘ਕਨਿਕ ਕਾਮਿਨੀ’, ਦਰਸ਼ਨ ਸਿੰਘ ਆਸ਼ਟ ਦਾ ਬਾਲ ਨਾਵਲ ‘ਚੁਨਮੁਨ ਦੀ ਵਾਪਸੀ’, ਸੁਖਦੇਵ ਸਿੰਘ ਸ਼ਾਂਤ ਦੀ ਭਾਸ਼ਾ ਵਿਭਾਗ ਵੱਲੋˆ ਪੁਰਸਕਾਰਿਤ ਬਾਲ ਕਹਾਣੀ ਸੰਗ੍ਰਹਿ ‘ਪਿੰਕੀ ਦੀ ਪੈਨਸਿਲ’, ਪੂਨਮ ਗੁਪਤ ਦਾ ਹਿੰਦੀ ਕਾਵਿ ਸੰਗ੍ਰਹਿ ‘ਕਲ੍ਹ ਭੀ ਥਾਂ ਔਰ ਆਜ ਭੀ ਹੈ’, ਪ੍ਰਵਾਸੀ ਲੇਖਕ ਪ੍ਰਕਾਸ਼ ਸਿੰਘ ਆਜ਼ਾਦ ਦਾ ਗੁਰਮੁਖੀ/ਸ਼ਾਹ ਲਿਪੀ ਦਾ ਸਾਂਝਾ ਕਾਵਿ ਸੰਗ੍ਰਹਿ ‘ਪਿਘਲਦਾ ਲਾਵਾ, ਸੁਰਜੀਤ ਸਿੰਘ ਸੇਖੋˆ ਕਾਵਿ ਸੰਗ੍ਰਹਿ ‘ ਕੀ ਰੱਖਾਂ ਨਾਮ ਅਨਾਮਿ’, ਡਾ. ਕਰਤਾਰ ਸਿੰਘ ਸੂਰੀ ਦੀ ਸਵੈ-ਜੀਵਨੀ ‘‘ਅਮਿੱਟ ਯਾਦਾਂ’’ ਪ੍ਰੋ. ਕ੍ਰਿਪਾਲ ਸਿੰਘ ਕਸੇਲ ਦੀ ਸਵੈ-ਜੀਵਨੀ ‘ਪੌਣੀ ਸਦੀ ਦਾ ਸਫਰ’, ਗੁਰੂ ਗ੍ਰੰਥ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਉਤਸਵ ਤੇ ਡਾ. ਅਵਤਾਰ ਸਿੰਘ ਦੀ ਪੁਸਤਕ ‘ਸ਼੍ਰੀ ਗੁਰੂ ਗ੍ਰੰਥ ਸਾਹਿਬ-ਸਮਾਜ ਪੱਖੀ ਵਿਸ਼ਲੇਸ਼ਣ’, ਡਾ. ਕੁਲਵੰਤ ਕੌਰ ਦੀ ਸੰਪਾਦਿਤ ਪੁਸਤਕ ‘ਗੁਰੂ ਅੰਗਦੁ - ਗੁਰੁ ਅੰਗੁ ਤੇ’ ਇਸ ਤੋਂ ਬਿਨ੍ਹਾਂ ਡਾ. ਹਰਨਾਮ ਸਿੰਘ ਸ਼ਾਨ ਦੀ ਬਾਲ ਪੁਸਤਕ ‘ਗਿਆਨ ਮੋਤੀ’ ਰੀਲੀਜ਼ ‘ਗਗਨ ਮੈ ਥਾਲੁ’ ਰਘਬੀਰ ਸਿੰਘ ਮਹਿਮੀ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਉੱਪਰ ਗੋਸ਼ਟੀ ਕਰਵਾਈ ਗਈ ਜਿਨ੍ਹਾਂ ਵਿੱਚ ਪੰਜਾਬੀ ਦੇ ਉੱਚ ਕੋਟੀ ਦੇ ਵਿਦਵਾਨਾਂ ਨੇ ਭਰਾਵਾਂ ਹੁੰਗਾਰਾ ਭਰਿਆ।
‘‘ਅੱਠਵੇਂ ਸਰਵ ਭਾਰਤੀ ਪਹੁ ਫੁੱਟੀ ਕਹਾਣੀ ਮੁਕਾਬਲੇ’’ ਦਾ ਭਾਸ਼ਾ ਵਿਭਾਗ ਵਿੱਚ ਸਟੇਟ ਬੈਕ ਆਫ਼ ਪਟਿਆਲਾ, ਪ੍ਰਵਾਸੀ ਰੂਪ ਸਿੰਘ ਰੂਪਾ ਅਤੇ ਨਿਊਯਾਰਕ ਤੋਂ ਪਰਤੇ ਡਾ. ਪ੍ਰੀਤਮ ਸਿੰਘ, ਸਵ: ਗਿਆਨੀ ਲਾਲ ਸਿੰਘ ਦੀ ਧਰਮਪਤਨੀ - ਮੁੱਖ ਮਹਿਮਾਨ ਸਰਦਾਰਨੀ ਸਤਵੰਤ ਕੌਰ ਨੇ ਯੋਗਦਾਨ ਪਾਇਆ ਤੇ ਵੱਡੇ ਪੱਧਰ ਤੇ ਸਮਾਰੋਹ ਆਯੋਜਿਤ ਕੀਤਾ ਗਿਆ। ਪ੍ਰਵਾਸੀ ਕੈਪਟਨ ਗੁਰਦਿਆਲ ਸਿੰਘ ਦੇ ਘਰ ‘‘ਰੀਝਾਂ ਦੇ ਹਾਰ’’ ਪੁਸਤਕ ਦਾ ਰੀਲੀਜ਼ ਸਮਾਰੋਹ ਪ੍ਰੈਸ ਪਰਸਨ ਸ. ਗੁਰਨਾਮ ਸਿੰਘ ‘‘ਆਸ਼ਿਆਨਾ’’ ਦਾ ਸਨਮਾਨ, ਡਾ. ਐਸ ਤਰਸੇਮ ਦਾ ਭਾਸ਼ਾ ਵਿਭਾਗ ਵਿੱਚ ‘‘ਗਜ਼ਲ ਬਨਾਮ ਨਜ਼ਮ’’ ਤੇ ਤ੍ਰੈ ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਨਿਰਪਾਲਜੀਤ ਜੋਸ਼ਨ ਕੌਰ ਦੇ ਕਾਵਿ ਸੰਗ੍ਰਹਿ ‘‘ਟਿਮਟਿਮਾਉਂਦਾ ਅਕਸ’’ ਦਾ ਰੀਲੀਜ਼ ਸਮਾਰੋਹ ਫਾਈਓਵਰ ਕਲਾਸਿਕ ਹੋਟਲ ਵਿੱਚ ਆਯੋਜਿਤ ਕੀਤਾ ਗਿਆ ਅਤੇ ‘‘ਅਲਹੁ ਵਰਸਉ ਮੇਂਹੁ’’ ਪੈਂਦੇ ਮੀਂਹ ਵਿੱਚ ਸਾਹਿਤਕ ਇਕੱਤਰਤਾ ਕਰਕੇ, ਸਾਵਣ ਦਰਬਾਰ, ਕਵੀ ਦਰਬਾਰ ਕਰਵਾਇਆ ਗਿਆ। ਡਾ. ਰਾਜਵੰਤ ਕੌਰ ਪੰਜਾਬੀ ਦੀ ਪੁਸਤਕ ‘‘ਵਿਆਹ ਦੇ ਲੋਕ ਗੀਤ’’ ਦਾ ਰੀਲੀਜ਼ ਸਮਾਰੋਹ ਆਯੋਜਿਤ ਕੀਤਾ ਗਿਆ। ਪ੍ਰਿੰ. ਮੋਹਨ ਸਿੰਘ ਪ੍ਰੇਮ ਨੂੰ (6 ਨਵੰਬਰ 2005) ਸ਼ਹੀਦ ਮੈਮੋਰੀਅਲ ਸੇਵਾ ਸੁਸਾਇਟੀ ਅਤੇ ਡਾ. ਸਾਧੂ ਸਿੰਘ ਹਮਦਰਦ ਮੈਮੋਰੀਅਲ ਐਜੂਕੇਸ਼ਨਲ ਐਂਡ ਸਰਵਿਸ ਸੁਸਾਇਟੀ ਵੱਲੋਂ ਆਪਣੇ 39ਵੇਂ ਸਮਿੱਸ ਐਵਾਰਡ ਮੌਕੇ ‘‘ਪੰਜਾਬ ਰਤਨ ਐਵਾਰਡ’’ ਨਾਲ ਸਨਮਾਨਿਤ ਕੀਤਾ ਜਿਸ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਬਹੁਤ ਖੁਸ਼ੀ ਮਨਾਈ ਗਈ। 8 ਜਨਵਰੀ 2006 ਨੂੰ ਵਰਤਮਾਨ ਚੋਣ ਦੇ ਫਲਸਰੂਪ ਪ੍ਰਿੰ. ਮੋਹਨ ਸਿੰਘ ਪ੍ਰੇਮ 2008 ਤੱਕ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਚੌਥੀ ਵਾਰ ਪ੍ਰਧਾਨ ਚੁਣੇ ਗਏ ਅਤੇ ਡਾ. ਦਰਸ਼ਨ ਸਿੰਘ ਆਸ਼ਟ ਜਨਰਲ ਸਕੱਤਰ, ਤੇ ਸ਼੍ਰੀ ਬਾਬੂ ਸਿੰਘ ਰੈਹਲ ਵਿੱਤ ਸਕੱਤਰ ਚੁਣੇ ਗਏ,ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਰਸ਼ਰਨ ਸ਼ਰੀਫ਼, ਉਪ ਪ੍ਰਧਾਨ ਸ਼੍ਰੀ ਦਵਿੰਦਰ ਸਿੰਘ ਰਾਜ਼, ਮਨਜੀਤ ਪੱਟੀ, ਨਿਰਮਲਜੀਤ ਕੌਰ ਜੋਸਨ, ਇੰਜ: ਪਰਵਿੰਦਰ ਸ਼ੌਖ, ਸੁਖਵਿੰਦਰ ਕੌਰ ਆਹੀ, ਸਕੱਤਰ: ਪ੍ਰੋ. ਅਰਵਿੰਦਰ ਕੌਰ,ਗੁਰਚਰਨ ਸਿੰਘ ਚੋਹਾਨ, ਪ੍ਰੈਸ ਸਕੱਤਰ ਦਵਿੰਦਰ ਪਟਿਆਲਵੀ, ਕੈਪਟਨ ਮਹਿੰਦਰ ਸਿੰਘ ਅਤੇ ਡਾ. ਰਾਜਵੰਤ ਕੌਰ ਪੰਜਾਬੀ, ਗੁਰਚਰਨ ਸਿੰਘ ਪੱਬਰਾਲੀ, ਰਵੇਲ ਸਿੰਘ ਭਿੰਡਰ, ਰਘਬੀਰ ਸਿੰਘ ਮਹਿਮੀ, ਯਸ਼ਪਾਲ ਮਜ਼ਲੂਮ ਸਨੌਰੀ ਤੇ ਤੇਜਿੰਦਰ ਸਿੰਘ ਅਨਜਾਨਾ ਚੁਣੇ ਗਏ। ਹਰ ਸਾਲ ਵਾਗ ਬਸੰਤ ਆਈ ਤਾਂ ਬਸੰਤ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਮੁੱਖੀ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਦਾ ਰੂ-ਬ-ਰੂ ਕਰਵਾਇਆ ਗਿਆ, ਲਾਹੌਰੋ ਆਏ ਐਵਾਰਡ ‘‘ਦੀਪ’’ ਤੇ ‘‘ਆਸ਼ਟ’’ ਨੂੰ ਪ੍ਰਦਾਨ ਕੀਤੇ ਗਏ। ਗਜ਼ਲਗੋ ਬਲਬੀਰ ਸਿੰਘ ਸੈਣੀ ਦਾ ਰੁ-ਬ-ਰੂ ਕਰਵਾਇਆ ਗਿਆ ਅਤੇ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਸ਼੍ਰੀ ਮੋਹਨ ਰਾਮ ਬੰਗਾ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਮੁੱਖ ਮਹਿਮਾਨ ਹਰਭਜਨ ਸਿੰਘ ਦਿਓਲ ਵਿਸ਼ੇਸ਼ ਮਹਿਮਾਨ ਪ੍ਰੋ. ਸ.ਸੋਜ਼, ਪ੍ਰਿੰ. ਪ੍ਰੇਮ, ਸ. ਇਕਬਾਲ ਸਿੰਘ ਵੰਤਾ ਅਤੇ ਡਾ. ਆਸ਼ਟ ਦੀ ਪ੍ਰਧਾਨਗੀ ਮੰਡਲ ਵੱਲੋˆ ‘‘ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਤਿਕ ਪੁਰਸਕਾਰ’’ ਸਤਵੰਤ ਕੈਂਥ ਨੂੰ ਖਚਾ-ਖਚ ਭਰੇ ਹੋਏ ਸੈਮੀਨਾਰ ਹਾਲ ਵਿੱਚ ਪ੍ਰਦਾਨ ਕੀਤਾ ਗਿਆ। ‘‘ਮਿੱਟੀ ਦਾ ਰੰਗ’’ ਨਰਿੰਦਰ ਕੋਰ ਰਚਿਤ ਪੁਸਤਕ ਦਾ ਰੀਲੀਜ ਸਮਾਰੋਹ ਅਤੇ ਪੱਤਰਕਾਰ ਰਣਧੀਰ ਸਿੰਘ ਹੈਰਾਨ ਦਾ ਸਨਮਾਨ ਸ਼੍ਰੀ ਮੋਹਨ ਸ਼ਰਮਾ ਨੇ 6ਵਾਂ ਮਾਨਕੋਰ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਪ੍ਰਵਾਸੀ ਗਲਪਕਾਰ ਸ਼੍ਰੀ ਬਲਬੀਰ ਸਿੰਘ ਮੋਮੀ ਦਾ ਰੂ-ਬ-ਰੂ ਕਰਵਾਇਆ ਗਿਆ। 03-12-06 ਨੂੰ ਕੈਪਟਨ ਮਹਿੰਦਰ ਸਿੰਘ ਰਚਿਤ ‘‘ਹੱਡ ਬਤੀ-ਜੱਗ ਬੀਤੀ’’ ਉਪਰ ਗੋਸ਼ਟੀ ਤੇ ਮਾਸਿਕ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਤੋ ਇਲਾਵਾ ਹਰ ਮਹੀਨੇ ਢੁਡਿਆਲ ਖਾਲਸਾ ਸੀ.ਸੈਕ.ਸਕੂਲ, ਖਾਲਸਾ ਮੁਹੱਲਾ, ਪਟਿਆਲਾ ਵਿਖੇ ਹਫਤੇ ਦੇ ਪਹਿਲੇ ਐਤਵਾਰ ਮਾਸਿਕ ਇਕੱਤਰਤਾ ਨਿਰੰਤਰ ਆਯੋਜਿਤ ਕੀਤੀ ਜਾਂਦੀ ਹੈ। ਜਿਸ ਵੱਚ ਨਵੇˆ-ਪੁਰਾਣੇ ਲੇਖਕ ਵੱਖ-ਵੱਖ ਵਿਧਾਵਾਂ ਵਿੱਚ ਆਪਣੀਆਂ ਸਾਹਤਿਕ ਰਚਨਾਵਾਂ ਸੁਣਾਉਂਦੇ ਹਨ ਤੇ ਹਾਜ਼ਰ ਵਿਦਵਾਨ ਆਲੋਚਕ ਪੜ੍ਹੀਆ ਰਚਨਾਵਾਂ ਤੇ ਸਾਰਥਕ ਵਿਚਾਰ ਵਟਾਂਦਰਾ ਕਰਦੇ ਹਨ। ਇਸ ਤਰ੍ਹਾਂ ਇਹ ਮਾਸਿਕ ਇਕੱਤਰਤਾਵਾਂਵਿੱਚ ਵਰਕਸ਼ਾਪ ਦਾ ਉਸਾਰੂ ਰੋਲ ਨਿਭਾਉਂਦੀਆਂ ਹਨ। ਇਸ ਤਰ੍ਹਾਂ ਪੰਜਾਬੀ ਸਾਹਿਤ ਸਭਾ (ਰਜਿ:) ਪਟਿਆਲਾ ਹੀ ਪਟਿਆਲਾ ਸ਼ਹਿਰ ਦੀ ਇੱਕੋ-ਇੱਕ ਅਜਿਹੀ ਸਾਹਿਤਕ ਸੰਸਥਾ ਹੈ ਜੋ ਆਪਣੇ ਜਨਮ ਤੋਂ ਹੁਣ ਤੱਕ ਨਿਰੰਤਰ ਸਾਹਿਤਕ ਗਤੀਵਿਧੀਆ ਉਸਾਰੂ ਢੰਗ ਨਾਲ ਪਿਛਲੇ 57 ਸਾਲਾਂ ਤੋਂ ਚਲਾ ਰਹੀ ਹੈ। 2004 ਵਿੱਚ ਸਭਾ ਨਾਰਥ ਜੋਨ ਕਲਚਰਨ ਸੈਂਟਰ, ਪਟਿਆਲਾ ਦੇ ਸਹਿਯੋਗ ਨਾਲ ਸਾਵਣ ਕਵੀ ਦਰਬਾਰ ਆਯੋਜਿਤ ਕਰਕੇ ਡਾਢਾ ਮਾਣ ਮਹਿਸੂਸ ਕੀਤਾ, ਜਿਸ ਵਿੱਚ 56 ਵਾਚ ਕਲਾਕ ਕਵੀਆਂ ਨੂੰ ਯਾਦ ਚਿੰਨ੍ਹ ਵੱਜੋਂ ਦਿੱਤੇ ਗਏ। ਪੂਰੀ ਸਭਾ ਨੂੰ ਇਹ ਮਾਣ ਹੋ ਰਿਹਾ ਹੈ ਕਿ ਨੌਜਵਾਨ ਇੰਜੀਨੀਅਰ ਤੇ ਸਾਹਿਤਕਾਰ ਕਵਲਦੀਪ ਸਿੰਘ 'ਕੰਵਲ' ਦੇ ਉਚੇਚੇ ਨਿਸ਼ਕਾਮ ਯਤਨਾਂ ਸਦਕਾ ਪੰਜਾਬੀ ਸਾਹਿਤ ਸਭਾ ਇੰਟਰਨੈਟ ਦੀ ਦੁਨੀਆ ਵਿੱਚ ਕਦਮ ਰੱਖ ਰਹੀ ਹੈ। 'ਕੰਵਲ' ਦੇ ਸਿਰੜ ਸਦਕਾ ਸਾਹਿਤ ਸਭਾ ਦਾ ਪੱਧਰ ਬੇਹੱਦ ਵਿਸ਼ਾਲ ਹੋ ਜਾਵੇਗਾ ਤੇ ਇਸਦੀ ਕਾਰਜਸ਼ੈਲੀ ਵਿੱਚ ਖਾਸਾ ਉਤਸ਼ਾਹਵਰਧਕ ਪਰਿਵਰਤਨ ਆਣ ਦਾ ਅਨੁਮਾਨ ਹੈ, 'ਕੰਵਲ' ਨੂੰ ਵਧਾਈ ਤੇ ਸ਼ੁਭ-ਇੱਛਾਵਾਂ। ਅੱਗੋਂ ਵਾਸਤੇ ਵੀ ਇਹ ਅਰਦਾਸ ਹੈ ਕਿ ਸਭਾ ਆਪਣੇ ਪ੍ਰਧਾਨ ਪ੍ਰਿੰ. ਮੋਹਨ ਸਿੰਘ ਪ੍ਰੇਮ ਤੇ ਉਨ੍ਹਾਂ ਦੀ ‘‘ਸੱਜਰੀ ਟੀਮ’’ ਨਾਲ ਭਵਿੱਖ ਵਿੱਚ ਵੀ ਮੰਜ਼ਿਲ ਦਰ ਮੰਜ਼ਿਲ ਤਰੱਕੀ ਦੀਆਂ ਸ਼ਿਖਰਾਂ ਛੂੰਹਦੀ ਹੋਈ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਤਨਦੇਹੀ ਨਾਲ ਸੇਵਾ ਕਰਦੀ ਰਹੇ।

0 Comments:
Post a Comment
<< Home